lirik.web.id
a b c d e f g h i j k l m n o p q r s t u v w x y z 0 1 2 3 4 5 6 7 8 9 #

lirik lagu satinder sartaaj - tabadley

Loading...

ਸ ਰ ਗ ਮ
ਮ ਗ ਰ
ਮ ਗ ਰ ਸ
ਨ ਸ ਨ ਧ
ਮ ਪ ਨ ਰ
ਗ ਰ ਸ

ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ
ਕਾਗਜ਼ਾਂ ਦਾ ਸਾਂਭ ਲਿਆ ਥੱਬਾ

ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ
ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ

ਮੁਰੱਬੇ ਦੇ ਤਾਂ ਸੱਜੇ ਪਾਸੇ ਗਮਾਂ ਦੀਆਂ ਪੈਲੀਆਂ ਕੀ ਦੱਸੀਏ ਜੀ
ਜਿਨ੍ਹਾਂ ਦਾ ਸੁਭਾਅ ਏ ਬੜਾ ਕੱਬਾ

ਕੱਬਾ ਨਾ ਪੁੱਛੋਂ ਮਸਾਂ ਹੀ ਮਨਾਇਆ ਜੀ ਮੈਂ ਗਲ਼ ਪੱਲਾ ਪਾਇਆ
ਤਾਹੀਂ ਮੰਨਿਆ ਉਦਾਸੀਆਂ ਦਾ ਅੱਬਾ

ਅੱਬੇ ਨੇ ਓਹਦੇ ਵੱਟੇ ਕੁਛ ਚਾਵਾਂ ਤੇ ਸੀ ‘ਗੂਠਾ ਲਗਵਾਇਆ
ਨਾਲ਼ੇ ਰੱਖ ਲਿਆ ਸੱਧਰਾਂ ਦਾ ਡੱਬਾ

ਡੱਬੇ ਦੇ ਵਿੱਚੋਂ ਕੁਛ ਕੁ ਉਮੰਗਾਂ ਦਾ ਬਿਆਨਾ ਕਰਵਾਉਣ ਵੇਲੇ
ਜਿਉਣ ਦਾ ਵਸੀਲਾ ਇੱਕ ਲੱਭਾ

ਤੇ ਮਸਾਂ ਕਿਤੇ ਆਰਜੀ ਨਵੀਸੀ ਕਹਿ ਕੇ ਪੱਲਾ ਛੁਡਵਾਇਆ
ਹੋਰ ਕਰਨਾ ਪਿਆ ਜੀ ਲੱਲਾ~ਭੱਭਾ
see satinder sartaaj live
get tickets as low as $75
ਕੇ ਔਖੇ ਸੌਖੇ ਜਮਾਬੰਦੀ ਸਾਹਾਂ ਦੀ ਦਾ ਲੱਠਾ ਕਢਵਾਇਆ
ਉਥੇ ਮਿੱਟਿਆ ਬੇਨਾਮੇ ਵਿਚੋਂ ਬੱਬਾ

ਜੀ ਹੁਣ ਦੱਸੋ ਕਿਹੜੇ ਕਾਨੂੰਗੋ ਤੋਂ ਗਰਦੋਰੀਆਂ ਕਰਾਈਏ
ਦੱਸੋ ਕੇਹੜਾ ਮੇਟੂ ਲੇਖਾਂ ਉਤੋਂ ਧੱਬਾ

ਕੇ ਚਲ ਦਿਲਾ ਇਸ਼ਕ ਤਹਿਸੀਲ ‘ਚ ਅਪੀਲ ਪਾਅ ਕੇ ਦੇਖ
ਹੋਜੇ ਖ਼ਾਤਾ ਸਿੱਧਾ ਸ਼ਾਇਦ ਇਹ ਬੇ~ਧੱਬਾ

ਤੇ ਉੱਤੋਂ ਕੀਤੇ ਹਕ਼ ‘ਚ ਖਲੋ ਗਿਆ ਜੇ ਰੂਹ ਦਾ ਪਟਵਾਰੀ
ਦੇ ਦੂ ਵਗਦੀ ਜ਼ਮੀਨ ਵਿਚੋਂ ਗੱਬਾ

ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ
ਬਿਰਹਾ ਨਾ’ ਉਮਰਾਂ ਦਾ ਵੈਰੀ ਪਾਸਾ ਖੱਬਾ

ਤਹਿਸੀਲਦਾਰੋ, ਕਿਤੇ ਸਰਤਾਜ ਦਾ ਨਾਂ ਬੱਨਾ ਜੁੜੇ
ਬਿਰਹਾ ਨਾ’ ਉਮਰਾਂ ਦਾ ਵੈਰੀ ਪਾਸਾ ਖੱਬਾ

ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ
ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ

ਜੀ ਹਾੜਾ ਸੱਚੀਂ ਸਾਡੇ ਇੰਤਕਾਲ ਤੇ ਵਸੀਕੇ ਦੀ ਨਵੀਸੀ
ਹੁਣ ਤੇਰਿਆਂ ਹੱਥਾਂ ਦੇ ਵਿਚ ਰੱਬਾ

ਜੇ ਸ਼ੁਕਰਾਨੇ ਖਿੱਲਰੇ ਖ਼ਿਆਲਾਂ ਦੇ ਤਬਾਦਲੇ ਕਰਾ ਕੇ ਮੈਂ ਤਾਂ
ਕਾਗਜ਼ਾਂ ਦਾ ਸਾਂਭ ਲਿਆ ਥੱਬਾ
ਥੱਬੇ ਦੇ ਵਿੱਚੋਂ ਯਾਦਾਂ ਵਾਲ਼ੇ ਮਰਲੇ ਕਨਾਲਾਂ ਕਿੱਲੇ ਜੋੜ
ਕੀਤਾ ਦਿਲਾਂ ਦੀ ਜ਼ਮੀਨ ਦਾ ਮੁਰੱਬਾ


Lirik lagu lainnya:

LIRIK YANG LAGI HITS MINGGU INI

Loading...